About Book
‘ਹੀਰ ਗੁਆਚੀ‘ — ਲਫ਼ਜ਼ਾਂ ਦੀ ਇੱਕ ਅਜਿਹੀ ਦੁਨੀਆ, ਜਿਸਨੂੰ ਆਮ ਨਜ਼ਰ ਨਾਲ ਦੇਖਿਆ ਜਾਂ ਸੋਚਿਆ ਨਹੀਂ ਜਾ ਸਕਦਾ।
ਇਹ ਮੇਰੇ ਨਾ ਜ਼ਹਿਰ ਖ਼ਿਆਲਾਂ ਦਾ ਸਫ਼ਰ ਹੈ, ਜਿਸਨੂੰ ਮੈਂ ਬੜੀ ਸ਼ਿਦਤ ਅਤੇ ਸੱਚਾਈ ਨਾਲ ਲਿਖਿਆ ਹੈ। ਇਸ ਦੇ ਹਰ ਪੰਨੇ ‘ਚ ਉਹ ਜਜ਼ਬਾਤ ਹਨਜੋ ਪਿਆਰ ਦੇ ਸੁਹਾਵਨੇ ਪਲਾਂ ਤੋਂ ਲੈ ਕੇਨਫ਼ਰਤ, ਸ਼ਿਕਾਇਤ, ਭਰੋਸੇ ਦੀਆਂ ਕੰਧਾਂ,ਖ਼ੁਦਮੁਖਤਿਆਰੀ ਦੀ ਤਲਾਸ਼,ਅਤੇ ਰੱਬ ਨਾਲ ਕੀਤੀਆਂ ਖਾਮੋਸ਼ ਗੱਲਾਂ ਤੱਕ ਫੈਲਦੇ ਹਨ। ਇੱਥੇ ਹੀਰ ਸਿਰਫ਼ ਇਕ ਕਿਰਦਾਰ ਨਹੀਂ ਇਹ ਹਰ ਉਸ ਰੂਹ ਦੀ ਨਿਸ਼ਾਨੀ ਹੈ ਜਿਸ ਨੇ ਕਦੇ ਕਿਸੇ ਨੂੰ ਪਿਆਰ ਕੀਤਾ,ਜਿਸ ਨੇ ਕਦੇ ਆਪਣੇ ਆਪ ਨੂੰ ਖੋਇਆ,ਅਤੇ ਫਿਰ ਦੁਬਾਰਾ ਲੱਭਣ ਦੀ ਹਿੰਮਤ ਕੀਤੀ। ਹਰ ਸ਼ਬਦ, ਹਰ ਲਾਈਨ,ਇੱਕ ਯਾਤਰਾ ਵਾਂਗ ਤੁਹਾਨੂੰ ਆਪਣੇ ਅੰਦਰ ਲੈ ਜਾਵੇਗੀ ਜਿੱਥੇ ਤੁਸੀਂ ਆਪਣੇ ਆਪ ਨੂੰ ਵੀ ਪਾਓਗੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਤੁਸੀਂ ਕਦੇ ਨਹੀਂ ਭੁੱਲੇ। “ਹੀਰ ਗੁਆਚੀ” ਉਹ ਲਫ਼ਜ਼, ਜੋ ਪੜ੍ਹ ਕੇ ਤੁਸੀਂ ਖਾਮੋਸ਼ ਹੋ ਜਾਵੋਂਗੇ, ਪਰ ਤੁਹਾਡਾ ਦਿਲ ਬੋਲਦਾ ਰਹੇਗਾ।
About Author
ਮੈਂ ਪੁਸ਼ਕਰ ਪ੍ਰਾਸ਼ਰ ਹਾਂ ਪੇਸ਼ੇ ਨਾਲ਼ ਇੱਕ ਸਾਫ਼ਟਵੇਅਰ ਇੰਜੀਨੀਅਰ, ਪਰ ਦਿਲੋਂ ਕਲਮ ਦਾ ਸਾਥੀ। ਮੈਂ ਜਲੰਧਰ ਦਾ ਨਿਵਾਸੀ ਹਾਂ, ਪਰ ਰਿਜ਼ਕ ਦੀ ਤਲਾਸ਼ ਨੇ ਮੈਨੂੰ ਪਿਛਲੇ ਕੁਝ ਸਾਲਾਂ ਤੋਂ ਚੰਡੀਗੜ੍ਹ ਨਾਲ ਜੋੜ ਰੱਖਿਆ ਹੈ। ਕਲਾ ਅਤੇ ਸਾਹਿਤ ਦੇ ਖੇਤਰ ਨਾਲ਼ ਮੇਰਾ ਰੁਝਾਨ ਕਾਲਜ ਸਮੇਂ ਤੋਂ ਹੀ ਰਿਹਾ ਹੈ। ਉਹੀ ਸਮਾਂ ਸੀ ਜਦੋਂ ਮੈਂ ਵੱਖ-ਵੱਖ ਸ਼ਾਇਰਾਂ ਦੇ ਸ਼ੇਰ ਸੁਣਨ ਅਤੇ ਪੜ੍ਹਨ ਦੀ ਆਦਤ ਬਣਾਈ। ਹਿੰਦੀ ਤੇ ਪੰਜਾਬੀ ਸ਼ਾਇਰੀ ਮੇਰੇ ਦਿਲ ਦੇ ਬਹੁਤ ਨੇੜੇ ਹੈ, ਇਸ ਲਈ ਮੈਂ ਬੇਹੱਦ ਰੁਚੀ ਨਾਲ਼ ਇਨ੍ਹਾਂ ਭਾਸ਼ਾਵਾਂ ਦੀਆਂ ਕਈ ਸ਼ਾਇਰੀ ਦੀਆਂ ਕਿਤਾਬਾਂ ਪੜ੍ਹੀਆਂ ਹਨ।
ਲਿਖਣਾ ਮੇਰੇ ਲਈ ਸਿਰਫ਼ ਸ਼ੌਕ ਨਹੀਂ, ਸਗੋਂ ਜ਼ਿੰਦਗੀ ਨੂੰ ਸਮਝਣ ਦਾ ਇੱਕ ਅੰਦਾਜ਼ ਹੈ। ਮੈਂ ਅਕਸਰ ਆਪਣੇ ਖ਼ਿਆਲਾਂ ਤੇ ਤਜਰਬਿਆਂ ਨੂੰ ਕਵਿਤਾਵਾਂ ਅਤੇ ਲਫ਼ਜ਼ਾਂ ਵਿੱਚ ਉਤਾਰਦਾ ਹਾਂ। ਮੇਰੇ ਲਈ ਹਰ ਚੀਜ਼ ਨੂੰ ਵੇਖਣ ਦੇ ਕਈ ਨਜ਼ਰੀਏ ਹੁੰਦੇ ਹਨ, ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੇ ਹੀ ਵੱਖਰੇ ਅੰਦਾਜ਼ ਵਿੱਚ ਪੇਸ਼ ਕਰ ਸਕਾਂ।
Email- pushkarprashar456@gmail.com
Instagram – pushkar_prashar

![ਹੀਰ ਗੁਆਚੀ [Heer Gawachi]](https://thesocialtape.store/wp-content/uploads/2025/09/Copy-of-Copy-of-Copy-of-Copy-of-Copy-of-Copy-of-TheSocialTape.png.png)




Reviews
There are no reviews yet.